1. ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ “ਪ੍ਰਗਟ ਗੁਰਾਂ ਕੀ ਦੇਹ“ ਦੇ ਗੁਰ-ਸਿਧਾਂਤ ਨੂੰ ਮੰਨਦੇ ਹੋਏ, ਸੁਪਰੀਮ ਕੋਰਟ ਨੇ “ਕਾਨੂੰਨੀ ਤੌਰ ਤੇ ਸੰਪੂਰਨ-ਹਸਤੀ“ (Jurist Rerson) ਮੰਨਿਆ ਹੋਇਆ ਹੈ।ਇਸ ਦੇ ਬਾਵਜੂਦ ਵੀ, ਕਾਨੂੰਨੀ ਤੌਰ ਤੇ ਬਣਦਾ, ਕਤਲ ਜਾਂ ਇਰਾਦਾ ਕਤਲ ਦਾ ਕੇਸ ਨਾ ਦਰਜ਼ ਕਰਕੇ, “ਸਿਰਫ਼ ਬੇਅਦਬੀ“ ਦਾ ਕੇਸ ਕਰਕੇ ਦੋਸ਼ੀਆ ਦੀ ਪੁਸ਼ਤਪਨਾਹੀ ਬੰਦ ਕਰਵਉਣਾ, ਅਤੇ ਪਹਿਰੇ ਦੀ ਗੁਰਮਰਿਆਦਾ ਬਹਾਲ ਕਰਵਾਕੇ “ਗੁਰੂ-ਅਦਬ“ ਲਈ ਬੇਅਦਬੀਆ ਨੂੰ ਹਰ ਹਾਲ ਠੱਲ੍ਹ ਪਾਉਣੀ।
2. ਨਖਿੱਧ ਹੋ ਚੁੱਕੀ ਅਮਨ-ਕਾਨੂੰਨ ਦੀ ਹਾਲਤ ਸੁਧਾਰਨਾ ਅਤੇ “ਨਿਆਂ ਕਾਨੂੰਨ ਸੁੱਰਖਿਆ“ ਬਹਾਲ ਕਰਨਾ।
3. ਬੇਰੋਕ ਮਿਲਾਵਟਖ਼ੋਰੀ ਕਰਕੇ,ਮਾਸੂਮ ਬੱਚਿਆਂ ਦੀਆ ਜਾਨਾਂ ਗਵਾਚਣ ਦੀਆਂ ਅਤਿ ਦੁਖਦਾਈ ਖ਼ਬਰਾਂ ਆ ਰਹੀਆਂ ਹਨ।ਦੁੱਧ, ਫ਼ਲ, ਸਬਜ਼ੀਆਂ, ਬਰੈਡ, ਕੇਕ, ਪੇਸਟਰੀਆਂ, ਵਗੈਰਾ ਖਾਣ-ਪੀਣ ਵਾਲੇ ਸਭ ਪਦਾਰਥ ਮਿਲਾਵਟੀ ਤੇ ਜ਼ਹਿਰੀਲੇ ਕਰ ਦਿੱਤੇ ਗਏ ਹਨ। ਵੱਡੇ ਤਾਂ ਕੀ ਬੱਚੇ ਵੀ ਸੁਰੱਖਿਅਤ ਨਹੀਂ ਹਨ। ਮਿਲਾਵਟ ਰੋਕਣ ਲਈ ਮਿਸਾਲੀ ਕਾਇਦੇ-ਕਾਨੂਨ ਅਤੇ ਸਜਾਵਾਂ ਯਕੀਨੀ ਬਣਾਉਣੀਆਂ।
4. ਬੰਜਰ ਬਣਨ ਦੀ ਕਗ਼ਾਰ ਤੇ ਪਹੁੰਚ ਚੁੱਕੇ, ਪੰਜਾਬ ਨੂੰ ਪੱਕੇ ਉਜਾੜੇ ਤੋਂ ਰੋਕਣ ਲਈ ਪੰਜਾਬ ਦੇ ਦਰਿਆਈ ਅਤੇ ਧਰਤੀ ਹੇਠਲੇ ਪਾਣੀਆਂ ਦੀ ਅੰਨ੍ਹੀ ਲੁੱਟ ਨੂੰ ਹਰ ਹਾਲ ਵਿੱਚ ਰੋਕਣਾ, ਅਤੇ ਪੰਜਾਬ ਦੇ ਦਰਿਆਵਾਂ ਉੱਪਰ ਬਣੇ ਡੈਮਾਂ ਦਾ ਕੰਟਰੋਲ ਲੈਣਾ।
5. ਨਸ਼ਿਆਂ ਦੀ ਭੇਟ ਚੜ੍ਹ ਚੱਲੀ ਪੰਜਾਬ ਦੀ ਅਣਖ਼ੀਲੀ ਜਵਾਨੀ ਨੂੰ, ਮਾਰੂ ਨਸ਼ਿਆ ਨਾਲ ਮਾਰ-ਮੁਕਾਉਣ ਲਈ, ਸਿਆਸੀ-ਛਤਰੀ ਥੱਲੇ ਵਗ ਰਿਹਾ ਨਸ਼ਿਆਂ ਦਾ ਦਰਿਆ, ਹਰ ਹਾਲ ਬੰਦ ਕਰਵਾਉਣਾ।
6. ਨਿਜੀਕਰਨ ਦੀ ਨੀਤੀ ਬਦਲ ਕੇ ਨੌਜਵਾਨਾਂ ਲਈ ਸਰਕਾਰੀ ਨੌਕਰੀਆਂ ਅਤੇ ਰੁਜ਼ਗਾਰ ਦੇ ਵਿਆਪਕ ਮੌਕੇ ਤਰਾਸ਼ਣੇ।ਤਾਂ ਜੋ ਵਿਦੇਸ਼ਾਂ ਵਿੱਚ ਰੁਜ਼ਗਾਰ ਦੀ ਭਾਲ ਵਿੱਚ, ਪੰਜਾਬ ਦੀ ਨੌਜਵਾਨ ਪੀੜ੍ਹੀ ਦੇ ਨਿਰੰਤਰ ਉਜਾੜੇ ਨੂੰ ਠੱਲ੍ਹ ਪਾਈ ਜਾ ਸਕੇ।
7. “ਜੈ ਜਵਾਨ ਜੈ ਕਿਸਾਨ“ ਦੇ ਮੁੱਦੇ; ‘ਵਨ ਰੈਂਕ ਵਨ ਪੈਨਸ਼ਨ’ (OROP), ਅਤੇ ਸਭ ਫ਼ਸਲਾਂ ਦੀ ਖ਼ਰੀਦ ਸਵਾਮੀਨਾਥਨ ਕਮਿਸ਼ਨ ਦੇ ਫ਼ਾਰਮੂਲੇ ਮੁਤਾਬਿਕ MSP ਤੇ ਖਰੀਦਣ ਦਾ ਕਾਨੂੰਨ ਬਣਵਾਉਣਾ। ਸ਼ੁਭਕਰਨ ਦੀ ਕਾਤਲ ਹਰਿਆਣਾ ਪੁਲੀਸ ਨੂੰ ਸਜ਼ਾ ਦਿਵਾਉਣੀ।
8. ਨਿਜੀਕਰਨ ਦੀ ਨੀਤੀ ਬਦਲਕੇ ਸਸਤੀਆਂ (affordable), ਮਿਆਰੀ ਸਰਕਾਰੀ ਸਿੱਖਿਆ ਅਤੇ ਸਿਹਤ ਸੇਵਾਵਾਂ ਦਿਵਾਉਣਾ।
9. ਵਾਤਾਵਰਣ ਪਰਦੂਸ਼ਣ: ਮਿੱਟੀ, ਪਾਣੀ, ਹਵਾ ਦੇ ਲਗਾਤਾਰ ਵਧ ਰਹੇ ਪਰਦੂਸ਼ਣ ਨੂੰ ਨਾ ਰੋਕਣ ਕਰਕੇ, ਪੰਜਾਬ ਕੈਂਸਰ ਦਾ ਗੜ੍ਹ ਬਣ ਚੁੱਕਾ ਹੈ, ਪਰਜਨਣ ਵਿੱਚ ਗੰਭੀਰ ਸਮੱਸਿਆਵਾਂ ਉੱਭਰ ਰਹੀਆਂ ਹਨ, ਅਪੰਗਤਾ ਦਰ ਵਧ ਰਹੀ ਹੈ।ਵਾਤਾਵਰਨ ਪਰਦੂਸ਼ਣ ਦੀ ਰੋਕ-ਥਾਮ ਬਹੁਤ ਜ਼ਰੂਰੀ ਹੈ।
10. ਅਵਾਰਾ ਪਸ਼ੂਆਂ ਕਰਕੇ, ਸੜਕ ਹਾਦਸਿਆਂ ਵਿੱਚ, ਨਿਤ ਦਿਨ ਗਵਾਚਦੀਆਂ, ਕੀਮਤੀ ਮਨੁੱਖ਼ੀ ਜਾਨਾਂ ਬਚਾਉਣ ਲਈ ਤੁਰੰਤ ਪੁਖ਼ਤਾ ਪ੍ਰਬੰਧ ਕਰਵਾਉਣਾ।